Pali Bhupinder Singh

plays






Dilli Road 'Te Ik Hadsa

ਦਿੱਲੀ ਰੋਡ 'ਤੇ ਇੱਕ ਹਾਦਸਾ


Full Length
Punjabi
2015
First Staged in 2015

Dill Road 'Te Ik Hadsa

ਨਾਟਕ 'ਦਿੱਲੀ ਰੋਡ 'ਤੇ ਇੱਕ ਹਾਦਸਾ' ਸਾਡੇ ਜੀਵਨ ਦੀ ਹਰੇਕ ਪਰਤ ਤੱਕ ਇੱਕ ਵਾਇਰਸ ਵਾਂਗ ਫੈਲ ਚੁੱਕੀ ਰਾਜਨੀਤੀ ਨੂੰ ਆਪਣਾ ਵਿਸ਼ਾ ਬਣਾਉਂਦਾ ਹੈ। ਚਿੰਤਾਜਨਕ ਗੱਲ ਇਹ ਹੈ ਕਿ ਇਹ ਰਾਜਨੀਤੀ ਸਾਡੇ ਰਿਸ਼ਤਿਆਂ ਨੂੰ ਵੀ ਪਰਿਭਾਸ਼ਤ ਕਰ ਰਹੀ ਹੈ। 'ਦਿੱਲੀ' ਇਸ ਨਾਟਕ ਵਿੱਚ ਸੱਤਾ ਅਤੇ ਤਾਕਤ ਦਾ ਚਿੰਨ੍ਹ ਹੈ। ਜਿਸ ਤੱਕ ਪਹੁੰਚਣ ਲਈ ਹੁਣ ਹਰ ਕੋਈ ਦੂਜੇ ਨੂੰ ਆਪਣੀ ਜਿੰਦਗੀ ਵਿੱਚ ਵੋਟਰ ਸਮਝਣ ਲੱਗਾ ਹੈ। ਇੱਥੇ ਹਰ ਕਿਸੇ ਉੱਤੇ ਦਿੱਲੀ ਪਹੁੰਚਣ ਦਾ ਜਨੂਨ ਸਵਾਰ ਹੈ। ਜਿਸ ਕਰਕੇ ਉਸਦੀ ਜਿੰਦਗੀ ਵਿੱਚ ਹਾਦਸੇ ਹੋ ਰਹੇ ਹਨ ਤੇ ਰਿਸ਼ਤੇ ਮਰ ਰਹੇ ਹਨ। ਰਿਸ਼ਤਿਆਂ ਅੰਦਰ ਇਸ ਰਾਜਨੀਤੀ ਦੀ ਵੱਡੀ ਮਾਰ ਵੀ ਔਰਤ ਨੂੰ ਪੈ ਰਹੀ ਹੈ। ਉਸ ਦਵਾਲੇ ਲਕੀਰਾਂ ਹੋਰ ਸੰਘਣੀਆਂ ਹੋ ਰਹੀਆਂ ਹਨ। ਜਿਸ ਨਾਲ ਉਹ ਸਿਰਫ਼ ਸਰੀਰਕ ਤੌਰ 'ਤੇ ਹੀ ਨਹੀਂ, ਭਾਵਨਾਤਮਕ ਤੌਰ 'ਤੇ ਵੀ ਕੈਦ ਹੈ। ਨਾਟਕ ਰਾਮਾਇਣ ਵਿੱਚ ਆਏ 'ਵਰਜਿਤ ਰੇਖਾ' ਦੇ ਸੰਕਲਪ ਨੂੰ ਅੱਜ ਦੀ ਨਾਰੀ ਦੇ ਪ੍ਰਸੰਗ ਵਿੱਚ ਵਿਚਾਰਦਾ ਹੈ। ਇੱਕ ਔਰਤ ਲਈ ਉਸਦੀ ਸੁਰੱਖਿਆ ਦੇ ਨਾਂ ਉੱਤੇ ਜਦ ਵੀ ਇਹ ਲਕੀਰ ਖਿੱਚੀ ਜਾਂਦੀ ਹੈ, ਬਾਹਰੋਂ ਖਿੱਚੀ ਜਾਂਦੀ ਹੈ। ਪਰ ਔਰਤ ਇਸ ਲਕੀਰ ਨੂੰ ਅੰਦਰੋਂ ਵੇਖਦੀ ਹੈ ਤੇ ਜਾਹਰਾ ਇਹ ਉਸਨੂੰ ਇੱਕ ਕੈਦ ਨਜ਼ਰ ਆਉਂਦੀ ਹੈ।






Ik Supney Da Rajneetak Katal

ਇਕ ਸੁਪਨੇ ਦਾ ਰਾਜਨੀਤਕ ਕਤਲ


Full Length
Punjabi
2013
First Staged in 2013

Political Murder of a Dream - Political satire is a prime feature of Pali’s stagecraft and his many plays are satire on aristocratic practices. This play is written purely in political tone, in which he tried to depict the negative effects of incidents on the life of common people, which occurred in country from 1947 to till now. In Pali’s view, sadly dreams of common people are very much related to existing political conditions, which have been continuously deteriorating after independence. So with the every passing terrible incident the dreams of common people are dying, specially of those who were yearning for the freedom of country.

ਰਾਜਨੀਤਕ ਵਿਅੰਗ ਪਾਲੀ ਭੁਪਿੰਦਰ ਦੀ ਨਾਟ-ਕਲਾ ਦਾ ਇਕ ਪ੍ਰਮੁੱਖ ਪਛਾਣ ਚਿੰਨ ਹੈ ਤੇ ਉਸਦੇ ਅਨੇਕ ਨਾਟਕ ਦੇਸ਼-ਦੁਨੀਆਂ ਦੇ ਰਾਜਸੀ ਵਰਤਾਰੇ ਉੱਤੇ ਵਿਅੰਗ ਸਿਰਜਦੇ ਹਨ। ਪਰ ਇਹ ਨਾਟਕ ਵਿਸ਼ੁੱਧ ਰੂਪ ਵਿਚ ਇਕ ਰਾਜਨੀਤਕ ਸੁਰ ਦਾ ਨਾਟਕ ਹੈ, ਜਿਸ ਵਿਚ ਪਾਲੀ ਭੁਪਿੰਦਰ ਨੇ 1947 ਤੋਂ ਲੈ ਕੇ ਹੁਣ ਤੱਕ ਦੇਸ਼ ਅੰਦਰ-ਵਾਪਰੀਆਂ ਘਟਨਾਵਾਂ ਦੇ ਆਮ-ਆਦਮੀ ਦੇ ਜੀਵਨ ਉੱਤੇ ਪਏ ਨਾਕਾਰਾਤਮਕ ਪ੍ਰਭਾਵਾਂ ਨੂੰ ਚਿਤ੍ਰਣ ਦੀ ਕੋਸ਼ਿਸ਼ ਕੀਤੀ ਹੈ। ਪਾਲੀ ਦਾ ਖ਼ਿਆਲ ਹੈ, ‘‘ਆਮ ਆਦਮੀ ਦੇ ਸੁਪਨਿਆਂ ਦਾ ਦੁਖ਼ਾਤ ਇਹ ਹੈ ਕਿ ਇਨ੍ਹਾਂ ਦਾ ਸਿੱਧਾ ਸਬੰਧ ਦੇਸ਼ ਦੀ ਰਾਜਨੀਤੀ ਨਾਲ ਹੈ, ਜੋ ਅਜ਼ਾਦੀ ਤੋਂ ਬਾਅਦ ਲਗਾਤਾਰ ਥੱਲੇ ਹੀ ਗਈ ਹੈ।’’ ਇਸ ਤਰ੍ਹਾਂ ਆਮ-ਆਦਮੀ ਦੇ ਸੁਪਨੇ ਹਾਦਸਾ-ਦਰ-ਹਾਦਸਾ ਮਰਦੇ ਹਨ। ਖ਼ਾਸ ਕਰਕੇ ਉਹ ਲੋਕ, ਜਿਨ੍ਹਾਂ ਲਈ ਅਜ਼ਾਦੀ ਇਕ ਬਹੁਤ ਵੱਡਾ ਸੁਪਨਾ ਸੀ।






Khadd

ਖੱਡ


Full Length
Punjabi
2011
First Staged in 2011

ਨਾਟਕ ‘ਖੱਡ’ ਪਾਲੀ ਭੁਪਿੰਦਰ ਸਿੰਘ ਦੀ ਜਾਣੀ-ਪਛਾਣੀ ਤਨਾਅ-ਸ਼ੈਲੀ ਦਾ ਇਕ ਬਹੁ-ਪਰਤੀ ਨਾਟਕ ਹੈ, ਜਿਸ ਵਿਚ ਮਨੁੱਖ ਦੇ ਸਮਾਜਿਕ-ਕਿਰਦਾਰ ਨੂੰ ਉਸਦੇ ਅੰਦਰਲੇ ਕਿਰਦਾਰ ਦੀ ਤੁਲਨਾ ਵਿਚ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਿਪੋਕ੍ਰਿਸੀ ਪਾਲੀ ਭੁਪਿੰਦਰ ਦੀ ਨਾਟ-ਕਲਾ ਦਾ ਮਨਭਾਉਂਦਾ ਵਿਸ਼ਾ ਹੈ। ਪਰ ਇਸ ਨਾਟਕ ਵਿਚ ਉਹ ਇਸ ਹਿਪੋਕ੍ਰਿਸੀ ਨੂੰ ਨਿੰਦਦਾ ਨਹੀਂ। ਸਗੋਂ ਉਹ ਸਮਝਦਾ ਹੈ ਕਿ ਆਪਣੀ ਉਪਰਲੀ ਪਰਤ ਵਿਚ ਮਨੁੱਖ ਜੋ ਨਜ਼ਰ ਆਉਂਦਾ ਹੈ, ਉਸਦਾ ਉਹ ਕਿਰਦਾਰ ਉਸਦੀ ਆਪਣੀ ਚੋਣ ਨਹੀਂ। ਸਗੋਂ ਕਿਸੇ ਹੱਦ ਤੱਕ ਇਸੇ ਸਮਾਜਿਕ ਵਰਤਾਰੇ ਨੇ ਉਸ ਉੱਤੇ ਠੋਸਿਆ ਹੋਇਆ ਹੈ। ਕਿਰਦਾਰ ਦਾ ਇਹ ਦੋਗਲਾਪਣ ਉਦੋਂ ਹੋਰ ਵੀ ਖ਼ਤਰਨਾਕ ਹੋ ਜਾਂਦਾ ਹੈ, ਜਦੋਂ ਮਸਲਾ ਧਰਮ ਅਤੇ ਸਦਾਚਾਰ ਨਾਲ ਜੁੜਿਆ ਹੋਵੇ। ਸਾਡੇ ਇਸੇ ਸਮਾਜ ਵਿਚ ਬਹੁ-ਗਿਣਤੀ ਲੋਕ ਧਾਰਮਿਕ ਹਨ। ਉਨ੍ਹਾਂ ਦਾ ਧਰਮ ਉਨ੍ਹਾਂ ਨੂੰ ਆਚਰਣਿਕ ਤੌਰ ਉੱਤੇ ਸ਼ੁੱਧ ਹੋਣ ਲਈ ਕਹਿੰਦਾ ਹੈ। ਖ਼ਾਸ ਕਰਕੇ ਇਸ ਨਾਟਕ ਅੰਦਰ ਪਾਲੀ ਨੇ ਅਜਿਹੇ ਧਾਰਮਿਕ ਲੋਕਾਂ ਉੱਤੇ ਫ਼ੋਕਸ ਕੀਤਾ ਹੈ, ਜਿਹੜੇ ਕਿਸੇ ਮਰਯਾਦਾ ਵੱਸ ‘ਬ੍ਰਹਮਚਾਰੀ’ ਜੀਵਨ ਜਿਉਣ ਦਾ ਪ੍ਰਣ ਲੈ ਲੈਂਦੇ ਹਨ ਅਤੇ ਕਿਸੇ ‘ਇਸਤਰੀ’ ਦੇ ਮੱਥੇ ਲੱਗਣ ਤੋਂ ਡਰਦੇ ਖ਼ੁਦ ਨੂੰ ਨੇਮਾਂ ਅਤੇ ਸੰਕਲਪਾਂ ਦੇ ਭੌਰਿਆਂ ਅੰਦਰ ਕੈਦ ਕਰ ਲੈਂਦੇ ਹਨ। ਪਰ ਕੀ ਅਜਿਹਾ ਕਰਕੇ ਉਹ ਸੱਚਮੁਚ ਕਾਮ ਅਤੇ ਕਾਮਨਾ ਤੋਂ ਮੁਕਤ ਹੋ ਜਾਂਦੇ ਹਨ। ਇਸ ਤਰ੍ਹਾਂ ਇਹ ਨਾਟਕ ‘ਭੋਗ’ ਅਤੇ ‘ਜੋਗ’ ਦੇ ਪਰਸਪਰ ਤਨਾਅ ਦਾ ਨਾਟਕ ਹੈ।






Ta Ke Sanad Rahe

ਤਾਂ ਕਿ ਸਨਦ ਰਹੇ


Full Length
Punjabi
2008
First Staged in 2008

This is to certify - The history of our freedom struggle is very huge. Written material on this struggle is available in abundance. Archives hold number of unwritten stories about the family members of freedom fighters. Heroes laid their lives for their country and become martyrs but after them their children had also made great sacrifices, which were as great as martyrs’ sacrifices. This is the core subject of dramatic conversion of story ‘Baggi di dhee’ (Rebel‘s Daughter) by famous Punjabi writer Giyani Gurmukh Singh Musafir.

ਅਜ਼ਾਦੀ ਦੇ ਸੰਘਰਸ਼ ਦਾ ਇਤਿਹਾਸ ਬੜਾ ਲੰਬਾ ਹੈ। ਸਫਿ਼ਆਂ ਦੇ ਸਫ਼ੇ ਭਰੇ ਪਏ ਹਨ। ਪਰ ਇਨ੍ਹਾਂ ਹੀ ਸਫਿ਼ਆਂ ਦੇ ਹਾਸ਼ੀਆਂ ਉੱਤੇ ਕੁਝ ਅਜਿਹੇ ਲੋਕਾਂ ਦੀ ਅਣਲਿਖੀ ਗਾਥਾ ਦਰਜ਼ ਹੈ, ਜਿਨ੍ਹਾਂ ਦੀ ਕੁਰਬਾਨੀ ਨਾਇਕਾਂ ਜਿੰਨੀ ਹੀ ਵੱਡੀ ਹੈ। ਇਹ ਲੋਕ ਨਾਇਕਾਂ ਦੇ ਪਰਿਵਾਰ ਵਾਲੇ ਸਨ। ਨਾਇਕ ਤਾਂ ਫ਼ਾਂਸੀ ਚੜ੍ਹ ਕੇ ਫ਼ਰਜ਼ਾਂ ਦੀ ਵੈਤਰਨੀ ਪਾਰ ਹੋ ਗਏ ਪਰ ਪਿੱਛੋਂ ਉਨ੍ਹਾਂ ਦੇ ਧੀਆਂ-ਪੁੱਤਾਂ ਨੂੰ ਕਿੰਨੀ ਵੱਡੀ ਕੁਰਬਾਨੀ ਪਈ, ਇਹ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਗਿਆਨੀ ਗੁਰਮੁਖ ਸਿੰਘ ਮੁਸਾਫਿ਼ਰ ਦੀ ਕਹਾਣੀ ‘ਬਾਗ਼ੀ ਦੀ ਧੀ’ ਦੇ ਇਸ ਨਾਟਕੀ ਰੂਪਾਂਤਰਨ ਦਾ ਮੂਲ ਵਿਸ਼ਾ ਹੈ।






Wrong Number

ਰੌਂਗ ਨੰਬਰ


Full Length
Punjabi
2008
First Staged in 2008

ਇੱਥੇ ਹਰੇਕ ਦੀ ਜ਼ਿੰਦਗੀ ਵਿਚ ਰਿਸ਼ਤਿਆਂ ਦੀ ਭਰਮਾਰ ਹੈ। ਭਰੇ ਪਈਆਂ ਹਨ ਡਾਇਰੀਆਂ ’ਤੇ ਫ਼ੋਨ-ਬੁੱਕਸ ਨੰਬਰਾਂ ਨਾਲ। ਪਰ ਦੂਜਿਆਂ ਨਾਲ ਗੱਲਾਂ ਕਰਦੇ-ਕਰਦੇ ਅਕਸਰ ਸਾਥੋਂ ਸਾਡਾ ਨੰਬਰ ਗੁਆਚ ਜਾਂਦਾ ਹੈ ਤੇ ਅਸੀਂ ਖ਼ੁਦ ਨਾਲ ਡਿਸਕੁਨੈਕਟ ਹੋ ਕੇ ਰਹਿ ਜਾਂਦੇ ਹਨ। ਖ਼ੁਦ ਨਾਲੋਂ ਵਿਛੜ ਕੇ ਰਿਸ਼ਤੇ ਕੰਧਾਂ ਵਰਗੇ ਹੋ ਜਾਂਦੇ ਹਨ, ਜਿਨ੍ਹਾਂ ਨਾਲ ਹਰ ਸਬੰਧ, ਹਰ ਸੰਵਾਦ ਇਕ ਟੱਕਰ ਬਣ ਜਾਂਦਾ ਹੈ। ਫਿਰ ਇਕ ਦਿਨ ਇਕ ਰੌਂਗ ਨੰਬਰ ਤੋਂ ਫ਼ੋਨ ਆਉਂਦਾ ਹੈ ਤੇ ਸਾਨੂੰ ਆਪਣਾ ਗੁਆਚਿਆ ਹੋਇਆ ਨੰਬਰ ਯਾਦ ਕਰਾ ਦਿੰਦਾ ਹੈ...

View Photos




R. S. V. P.

ਆਰ. ਐਸ. ਵੀ. ਪੀ.


Full Length
Punjabi
2008
First Staged in 2008

In the history of Punjabi literature, plays of comic genre are rarely found. Keeping this in mind the playwright wrote this comic satirical play. The play is a strong satirical comment on Punjabis, for whom going abroad has always been a do or die situation. The protagonist of the play holds such a strong desire to go abroad at any cost that agrees to marry his wife to an expatriate and calls her his sister. But when he realises his folly his ego wakes up from a slumber.

ਸੌ ਸਾਲ ਦੇ ਪੰਜਾਬੀ ਨਾਟਕ ਵਿਚ ਕਾਮੇਡੀ ਨਾਟਕ ਦੀ ਹੋਂਦ ਨਾ-ਬਰਾਬਰ ਹੈ। ਪਾਲੀ ਭੁਪਿੰਦਰ ਨੇ ਇਸ ਘਾਟ ਨੂੰ ਮਹਿਸੂਸ ਕਰਦਿਆਂ ਇਹ ਸਕ੍ਰਿਪਟ ਰਚੀ, ਜਿਸਦੇ ਮੂਲ ਵਿਚ ਹਰ ਹੀਲੇ ‘ਬਾਹਰ’ ਜਾਣ ਲਈ ਤਰਲੋ-ਮੱਛੀ ਹੁੰਦੇ ਪੰਜਾਬੀਆਂ ਉੱਤੇ ਵਿਅੰਗ ਹੈ। ਨਾਇਕ ਸੱਤੀ ਉੱਤੇ ਬਾਹਰ ਜਾਣ ਦਾ ਇੰਨਾ ਝੱਲ ਸਵਾਰ ਹੈ ਕਿ ਉਹ ਆਪਣਾ ਘਰਵਾਲੀ ਜੀਤੋ ਨੂੰ ਭੈਣ ਬਣਾ ਕੇ ਕਿਸੇ ਐਨ. ਆਰ. ਆਈ. ਨਾਲ ਵਿਆਹੁਣ ਨੂੰ ਤਿਆਰ ਹੋ ਜਾਂਦਾ ਹੈ। ਪਰ ਜਦੋਂ ਉਸਨੂੰ ਆਪਣੀ ਘਰਵਾਲੀ ਦੇ ਕਿਸੇ ਹੋਰ ਨਾਲ ਹੋਣ ਦਾ ਅਹਿਸਾਸ ਹੁੰਦਾ ਹੈ ਤਾਂ ਉਸਦੀ ਮਰਦ-ਈਗੋ ਜਾਗ ਪੈਂਦੀ ਹੈ।

View Photos




Oedipus

ਈਡੀਪਸ


Full Length
Punjabi, Hindi
2007
First Staged in 2009

'Oedipus' is a powerful story set in the background of communal riots. The story unfolds as a young boy kidnaps a middle aged woman with the intention of killing her. It is a metaphorical play of relationship, behavior, memory of past. The young boy fancies the woman and wants to kill her but goes through an internal journey. It is a story of love, hatred and tragedy.

ਈਡੀਪਸ ਸਿਰਫ਼ ਇਕ ਇਤਿਾਸਕ ਪਾਤਰ ਜਾਂ ਸੋਫ਼ੋਕਲੀਜ਼ ਦੇ ਇਕ ਨਾਟਕ ਦਾ ਪਾਤਰ ਨਹੀਂ। ਸਗੋਂ ਆਧੁਨਿਕ ਸਮਿਆਂ ਵਿਚ ਇਕ ਮਾਨਸਿਕ ਗੁੰਝਲ ਬਣ ਗਈ ਹੈ, ਜਿਸਨੂੰ ‘ਈਡੀਪਸ ਕੰਪਲੈਕਸ’ ਦੇ ਰੂਪ ਵਿਚ ਪਛਾਣਿਆ ਜਾਂਦਾ ਹੈ। ਪਾਲੀ ਇਸ ਗੁੰਝਲ ਨੂੰ ਇਕ ਨਵੇਂ ਨਜ਼ਰੀਏ ਤੋਂ ਵੇਖਦਾ ਹੈ। ਔਰਤ ਇਕ ਮਰਦ ਦੀ ਜ਼ਿੰਦਗੀ ਵਿਚ ਕਿਸੇ ਵੀ ਰਿਸ਼ਤੇ ਨਾਲ ਆਵੇ, ਉਸ ਲਈ ਮਾਂ ਵਰਗੇ ਅਰਥ ਵੀ ਰੱਖਦੀ ਹੈ। ਇਕ ਚੜ੍ਹਦੀ ਉਮਰ ਦਾ ਮੁੰਡਾ ਦੰਗਿਆਂ ਦੌਰਾਨ ਇਕ ਔਰਤ ਨੂੰ ਧੂਹ ਕੇ ਆਪਣੇ ਤਹਿਖ਼ਾਨੇ ਵਿਚ ਲੈ ਆਇਆ ਹੈ ਤਾਂ ਕਿ ਉਸਦਾ ਰੇਪ ਕਰਕੇ ਉਸਨੂੰ ਮਾਰ ਕੇ ਉਸਦੇ ਫਿ਼ਰਕੇ ਦੇ ਲੋਕਾਂ ਤੋਂ ਆਪਣੀ ਮਾਂ ਦਾ ਬਦਲਾ ਲੈ ਸਕੇ। ਪਿਛਲੇ ਦੰਗਿਆਂ ਦੌਰਾਨ ਉਸਦੀ ਮਾਂ ਨਾਲ ਵੀ ਅਜਿਹਾ ਹੀ ਕੀਤਾ ਗਿਆ ਸੀ। ਪਰ ਦੁਸ਼ਮਨ ਬਣ ਕੇ ਉਸਦੇ ਮਨ ਦੇ ਤਹਿਖ਼ਾਨੇ ਵਿਚ ਲਹਿ ਆਈ ਇਹ ਔਰਤ ਪਹਿਲਾਂ ਉਸਦੀ ਮਹਿਬੂਬ ਬਣ ਜਾਂਦੀ ਹੈ ਤੇ ਫਿਰ ਮਾਂ। ਪਾਲੀ ਔਰਤ ਮਰਦ ਦੇ ਰਿਸ਼ਤੇ ਨੂੰ ਕਈ ਅਯਾਮਾਂ ਤੋਂ ਵੇਖ ਰਿਹਾ ਹੈ।

View Photos




Raat Chan'ni

ਰਾਤ ਚਾਨਣੀ


Full Length
Punjabi
2006
First Staged in 2006

Full Moon-night - Full moon has been a symbol of love through ages but it is not always love that happens but it is traded instead. This play is about one such night where the longevity of love was from its inception to till the passport was stamped of a girl. But the deal was converted into a relationship before the fruition of the term which was unacceptable to the girl. The plight of relationship between a man & a woman and a mother in law & a daughter in law, moreover the changing nuances of love in a distant land is depicted in this play which has been successfully staged in many cities of Canada under the direction of the playwright and Baljinder Singh.

ਸਦੀਆਂ ਤੋਂ ਚਾਨਣੀ ਰਾਤ ਮੁਹੱਬਤ ਦਾ ਪ੍ਰਤੀਕ ਰਹੀ ਹੈ ਪਰ ਚਾਨਣੀਆਂ ਰਾਤਾਂ ਵਿਚ ਸਿਰਫ਼ ਮੁਹੱਬਤ ਹੀ ਨਹੀਂ ਹੁੰਦੀ। ਮੁਹੱਬਤ ਦਾ ਵਪਾਰ ਵੀ ਹੁੰਦਾ ਹੈ। ਇਸ ਨਾਟਕ ਵਿਚ ਵੀ ਕਨੇਡਾ ਸੈਟਲ ਹੋਣ ਲਈ ਪੰਜਾਬ ਦੀ ਇਕ ਚਾਨਣੀ ਰਾਤ ਵਿਚ ਇਕ ਸੌਦਾ ਹੋਇਆ, ਜਿਸਦੀ ਮਿਆਦ ਸ਼ਗਨ ਲੱਗਣ ਤੋਂ ਲੈ ਕੇ ਕਨੇਡਾ ਦੀ ਸਟੈਂਪ ਲੱਗਣ ਤੱਕ ਸੀ। ਪਰ ਇਹ ਮਿਆਦ ਪੁੱਗਣ ਤੋਂ ਪਹਿਲਾਂ ਸੌਦਾ ਇਕ ਰਿਸ਼ਤਾ ਬਣ ਗਿਆ, ਜੋ ਇਕ ਔਰਤ ਨੂੰ ਹਰਗਿਜ਼ ਮੰਜ਼ੂਰ ਨਹੀਂ। ਪ੍ਰਵਾਸ ਦੇ ਆਰ-ਪਾਰ ਔਰਤ-ਮਰਦ ਅਤੇ ਨੂੰਹ-ਸੱਸ ਦੇ ਰਿਸ਼ਤਿਆਂ ਨੂੰ ਵੇਖਦਾ ਤੇ ਮੁਹੱਬਤ ਦੀ ਪਰਿਭਾਸ਼ਾ ਕਰਦਾ ਇਹ ਨਾਟਕ ਕਨੇਡਾ ਦੇ ਅਨੇਕ ਸ਼ਹਿਰਾਂ ਵਿਚ ਖ਼ੁਦ ਨਾਟਕਕਾਰ ਅਤੇ ਨਿਰਦੇਸ਼ਕ ਬਲਜਿੰਦਰ ਲੇਲਨਾ, ਕੁਲਦੀਪ ਰੰਧਾਵਾ ਦੀ ਨਿਰਦੇਸ਼ਨਾ ਅਧੀਨ ਬੜੀ ਸਫ਼ਲਤਾ ਨਾਲ ਖੇਡਿਆ ਗਿਆ।

View Photos




Main Bhagat Singh

ਮੈਂ ਭਗਤ ਸਿੰਘ


Full Length
Punjabi
2006
First Staged in 2006

I the Bhagat Singh - Bhagat Singh has always been presented as a rebel, a revolutionary gone astray or patriot out of line. Whereas in reality he was endowed with a foresight, a scientific mind and a deep understanding than the rest of his contemporaries. The same foresight is required in today's changing times. By imbibing these values we can appreciate this superhuman Bhagat Singh.

ਸਮਿਆਂ ਦੇ ਇਤਿਹਾਸ ਵਿਚ ਭਗਤ ਸਿੰਘ ਨੂੰ ਕਦੇ ਇਕ ‘ਭਟਕਿਆ ਹੋਇਆ ਦੇਸ਼-ਭਗਤ’, ਕਦੇ ਕ੍ਰਾਂਤੀਕਾਰੀ ਤੇ ਕਦੇ ਇਕ ਬਾਗ਼ੀ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਜਦ ਕਿ ਇਨ੍ਹਾਂ ਤੋਂ ਕਿਤੇ ਵੱਧ ਭਗਤ ਸਿੰਘ ਇਕ ਅਜਿਹਾ ਨਾਇਕ ਹੈ, ਜਿਸ ਕੋਲ ਆਪਣੇ ਸਮਕਾਲੀਆਂ ਨਾਲੋਂ ਕਿਤੇ ਡੂੰਘੇਰੀ ਸੂਝ, ਦੂਰ-ਦ੍ਰਿਸ਼ਟੀ ਤੇ ਵਿਗਿਆਨਕ ਵਿਚਾਰਧਾਰਾ ਹੈ। ਜ਼ਰੂਰਤ ਹੈ, ਉਸ ਵਿਚਾਰਧਾਰਾ ਨੂੰ ਬਦਲਦੇ ਸਮਾਜਿਕ ਪਰਿਪੇਖ ਵਿਚ ਸਮਝਣ ਅਤੇ ਅਪਣਾਉਣ ਦੀ। ਸਿਰਫ਼ ਇਸੇ ਤਰ੍ਹਾਂ ਅਸੀਂ ਭਗਤ ਸਿੰਘ ਵਰਗੇ ਮਹਾਂ-ਨਾਇਕ ਦੇ ਕਿਰਦਾਰ ਦਾ ਮੂਲ ਪਛਾਣ ਸਕਦੇ ਹਾਂ।






Mull Di Teevin

ਮੁੱਲ ਦੀ ਤੀਵੀਂ


Full Length
Punjabi
2006
First Staged in 2006

The Bride For The Price - The pain of ‘purchased women’, who have been brought to Punjab is depicted quite enough in Punjabi literature but this pain of eastern Indian woman is tried to be understood from the viewpoint of a woman in the story ‘Mul Di Teevin’ (A purchased woman) by an expert of fiction literature Gurdial Singh. Pali wrote this script on the basis of this story through which he depicts her pain of separation from her womanhood. This the only creation of Pali which is painted in rural colors.

ਮੁੱਲ ਵਿਕਦੀਆਂ ਪੰਜਾਬ ਆਈਆਂ ਔਰਤਾਂ ਦਾ ਦਰਦ ਪੰਜਾਬੀ ਸਾਹਿਤ ਵਿਚ ਕਾਫ਼ੀ ਚਿਤਰਿਆ ਗਿਆ ਹੈ ਪਰ ਪੰਜਾਬੀ ਗਲਪ ਸਾਹਿਤ ਦੇ ਮਹਾਂਰਥੀ ਗੁਰਦਿਆਲ ਸਿੰਘ ਦੀ ਕਹਾਣੀ ‘ਮੁੱਲ ਦੀ ਤੀਵੀਂ’ ਵਿਚ ਅਜਿਹੀ ਹੀ ਇਕ ਪੂਰਬਣ ਔਰਤ ਦੇ ਦਰਦ ਨੂੰ ਇਕ ਔਰਤ ਦੇ ਨਜ਼ਰੀਏ ਤੋਂ ਫੜ੍ਹਨ ਦੀ ਸਮਝਣ ਕੀਤੀ ਗਈ ਹੈ। ਇਸੇ ਕਹਾਣੀ ਨੂੰ ਅਧਾਰ ਬਣਾ ਕੇ ਪਾਲੀ ਭੁਪਿੰਦਰ ਨੇ ਇਸ ਸਕ੍ਰਿਪਟ ਦੀ ਰਚਨਾ ਕੀਤੀ ਹੈ, ਜਿਸ ਵਿਚ ਉਹ ਅਜਿਹੀ ਔਰਤ ਦੇ ‘ਔਰਤਤਵ’ ਤੋਂ ਵਿੱਛੜੇ ਹੋਣ ਦਾ ਦਰਦ ਪੇਸ਼ ਕਰਦਾ ਹੈ। ਪੇਂਡੂ ਰੰਗ ਵਿਚ ਰੰਗੀ ਇਹ ਪਾਲੀ ਭੁਪਿੰਦਰ ਦੀ ਇੱਕੋ-ਇਕ ਰਚਨਾ ਹੈ ਜਿਹੜੀ ਸਾਲ 2006 ਵਿੱਚ ਟੀਵੀ ਨਾਟਕ ਵਜੋਂ ਪ੍ਰਸਤੁਤ ਹੋਈ।






Terrorist Di Premika

ਟੈਰੱਰਿਸਟ ਦੀ ਪ੍ਰੇਮਿਕਾ


Full Length
Punjabi, English
2005
First Staged in 2005

Terrorist's Darling - The depth of love is so complex, unfathomable and unpredictable that Aneet the heroine of the play with a poetic heart in a small span of two hours changes from a diehard lover & wife, takes away her DSP husband's life and becomes a terrorist's beloved. The play is about the transformation of an innocent heart to a burning inferno. This play won many accolades in Lahore's panjpani festival.

ਕੋਈ ਕਦੇ ਕਿਸੇ ਨੂੰ ਇੰਨੀ ਮੁਹੱਬਤ ਕਰਦਾ ਹੈ ਕਿ ਉਸ ਲਈ ਜਾਨ ਦੇਣ ਲਈ ਵੀ ਤਿਆਰ ਹੁੰਦਾ ਹੈ। ਫਿਰ ਕਦੇ ਕੁਝ ਅਜਿਹਾ ਵਾਪਰ ਜਾਂਦਾ ਹੈ ਕਿ ਉਹੀ ਉਸਦੀ ਜਾਨ ਲੈ ਲੈਂਦਾ ਹੈ। ਸਿਰਫ਼ ਦੋ ਘੰਟਿਆਂ ਵਿਚ ਕਾਵਿਕ ਮਨ ਦੀ ਸ਼ਾਨਦਾਰ ਕੁੜੀ ਅਨੀਤ ਦੀ ਜ਼ਿੰਦਗੀ ਇੰਨੀ ਬਦਲ ਜਾਂਦੀ ਹੈ ਕਿ ਉਹ ਆਪਣੇ ਡੀ ਐਸ ਪੀ ਪਤੀ ਦੇਵ, ਜਿਸ ਦੇ ਪਿਆਰ ਵਿਚ ਉਹ ਮਰ ਜਾਣਾ ਲੋਚਦੀ ਹੈ, ਦੀ ਜਾਨ ਲੈ ਲੈਂਦੀ ਹੈ ਤੇ ਬਣ ਜਾਂਦੀ ਹੈ, ਇਕ ਟੈਰੱਰਿਸਟ ਦੀ ਪ੍ਰੇਮਿਕਾ। ਨਾਟਕ ਮਸੂਮ ਮਨਾਂ ਦੇ ਸੁਲਗਦੀ ਅੱਗ ਬਣ ਜਾਣ ਦੀ ਕਹਾਣੀ ਹੈ। ਲਹੌਰ ਦੇ ਪੰਜ-ਪਾਣੀ ਫੈਸਟੀਵਲ ਵਿਚ ਇਸ ਨਾਟਕ ਦੀ ਪੇਸ਼ਕਾਰੀ ਨੂੰ ਪਾਕਿਸਤਾਨ ਦੇ ਅਖ਼ਬਾਰਾਂ ਨੇ ਸਿਖ਼ਰ ਦੀ ਪ੍ਰੋਡਕਸ਼ਨ ਕਿਹਾ।

View Photos




Ghar-Ghar

ਘਰ-ਘਰ


Full Length
Punjabi, Hindi
2004
First Staged in 2004

Home is a Game - The very concept of home is related to woman and it is believed that she is the prime giver of values. But the writer feels that today home has been become a mockery in the name of values where the characters are as fake as the relationships. The play is about three women one an ordinary domestic help, second the mistress of the house and the third a guest. For the master of the house they all are mere objects of desire. All three women are in a dilemma, where they can't leave nor can they stay. Helplessly they are forced to continue with this game.

ਘਰ ਦਾ ਸੰਕਲਪ ਔਰਤ ਨਾਲ ਜੁੜਿਆ ਹੈ। ਮੰਨਿਆ ਜਾਂਦਾ ਹੈ, ਘਰਾਂ ਦੀ ਤਹਿਜ਼ੀਬ ਨੂੰ ਜਨਮ ਦੇਣ ਵਾਲੀ ਔਰਤ ਹੈ ਪਰ ਨਾਟਕਕਾਰ ਪਾਲੀ ਦਾ ਵਿਚਾਰ ਹੈ, ਘਰ ਅੱਜ ਔਰਤ ਲਈ ‘ਘਰ-ਘਰ’ ਦੀ ਖੇਡ ਬਣ ਗਏ ਹਨ। ਜਿੱਥੇ ਪਾਤਰ ਵੀ ਫ਼ਰਜ਼ੀ ਹਨ ਤੇ ਰਿਸ਼ਤੇ ਵੀ। ਨਾਟਕ ਵਿਚ ਤਿੰਨ ਔਰਤਾਂ ਹਨ। ਇਕ ਸਧਾਰਨ ਕੰਮ ਵਾਲੀ, ਦੂਜੀ ਘਰ ਦੀ ਮਾਲਕਿਨ ਤੇ ਤੀਜੀ ਘਰ ਵਿਚ ਮਹਿਮਾਨ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਪਰ ਘਰ ਦੇ ਮਾਲਕ ਮਰਦ ਦੀ ਜ਼ਿੰਦਗੀ ਵਿਚ ਤਿੰਨਾਂ ਦਾ ਦਰਜ਼ਾ ਇਕ ਸਮਾਨ ਹੈ। ਉਪਭੋਗ ਦੀ ਇਕ ਵਸਤੂ। ਸਥਿਤੀ ਇੰਨੀ ਗੁੰਝਲਦਾਰ ਹੈ ਕਿ ਉਹ ਨਾ ਇਹ ਖੇਡ ਖੇਡ ਸਕਦੀਆਂ ਹਨ ਤੇ ਨਾ ਛੱਡ ਸਕਦੀਆਂ ਹਨ। ਬੱਸ, ਮਜ਼ਬੂਰ ਹਨ, ਇਸ ਖੇਡ ਦਾ ਪਾਤਰ ਬਣੇ ਰਹਿਣ ਨੂੰ।

View Photos




Chandan De Ohley

ਚੰਦਨ ਦੇ ਓਹਲੇ


Full Length
Punjabi
2003
First Staged in 2003

ਪ੍ਰਵਾਸ ਇਕ ਸਦੀਵੀ ਮੁੱਦਾ ਹੈ ਪਰ ਅੱਜ ਕਨੇਡਾ ਅਮਰੀਕਾ ਜਾਣ ਦੀ ਅਕਾਂਖਿਆ ਜਿਸ ਤਰ੍ਹਾਂ ਪੰਜਾਬੀਆਂ ਦੇ ਮਨਾਂ ਅੰਦਰ ਪੈਂਠ ਗਈ ਹੈ, ਉਹ ਡਰਾ ਦੇਣ ਵਾਲੀ ਹੈ। ਸਿਰਫ਼ ਬਾਹਰ ਸੈਟਲ ਹੋਣ ਲਈ ਲੋਕਾਂ ਨੇ ਸਾਰੀ ਸ਼ਰਮ, ਸਾਰੇ ਮੁੱਲ ਅਤੇ ਨੈਤਿਕਤਾ ਇਸ ਤਰ੍ਹਾਂ ਤਿਆਗ ਦਿੱਤੇ ਹਨ ਕਿ ਭੈਣਾਂ-ਭਰਾਵਾਂ ਦੇ ਰਿਸ਼ਤੇ ਹੋ ਰਹੇ ਨੇ ਤੇ ਖ਼ੁਦ ਬਾਪ ਆਪਣੀਆਂ ਧੀਆਂ ਦੇ ਸੌਦੇ ਕਰ ਰਹੇ ਨੇ। ਸਵਾਲ ਇਹ ਹੈ ਕਿ ਹੁਣ ਧੀ ਕਿਹੜੇ ਚੰਦਨ ਦੇ ਓਹਲੇ ਖੜੋ ਕੇ ਆਪਣੇ ਬਾਬੁਲ ਕੋਲੋਂ ਕਾਨ੍ਹ-ਕਨ੍ਹਈਆ ਵਰ ਮੰਗੇ. ਸਾਲ 2003-04 ਵਿਚ ਪੰਜਾਬੀ ਦਾ ਬਹੁ-ਚਰਚਿਤ ਨਾਟਕ ਜੋ ‘ਧੁਖ਼ਦੇ ਕਲੀਰੇ’ ਸਿਰਲੇਖ ਅਧੀਨ 2005 ਵਿੱਚ ਕਨੇਡਾ ਦੇ ਅਨੇਕ ਸ਼ਹਿਰਾਂ ਵਿੱਚ ਸਫਲਤਾ ਪੂਰਵਕ ਖੇਡਿਆ ਗਿਆ। ਸਫ਼ਲਤਾ ਪੂਰਵਕ ਖੇਡਿਆ ਗਿਆ।






Tuhanu Kehda Rang Psand Hai

ਤੁਹਾਨੂੰ ਕਿਹੜਾ ਰੰਗ ਪਸੰਦ ਹੈ


Full Length
Punjabi
2001
First Staged in 2011

Which Color Do You Like - Marriage, morality and sex are three angles of a man-woman relationship through which civilization has reached to today's complex juncture. Institution of marriage still persists but there is dissatisfaction in it. It’s more of a cradle for physical pleasures than mental and emotional attachment. Everyone is looking for any possible exit to breathe easy. Pali presented this great philosophical thought in such a simplistic manner, that it has become a magnum opus for the writer himself as well as for the whole Punjabi theatre.

ਵਿਆਹ, ਨੈਤਿਕਤਾ ਅਤੇ ਸੈਕਸ... ਔਰਤ-ਮਰਦ ਦੇ ਰਿਸ਼ਤੇ ਦੇ ਤਿੰਨ ਕੋਣ ਹਨ, ਜਿਨ੍ਹਾਂ ਰਾਹੀਂ ਹੋ ਕੇ ਮਾਨਵ-ਸਭਿਅਤਾ ਅੱਜ ਵਾਲੇ ਗੁੰਝਲਦਾਰ ਪੜ੍ਹਾਅ ਤੇ ਪਹੰੁਚ ਗਈ ਹੈ। ਵਿਆਹ ਦਾ ਰਿਸ਼ਤਾ ਤਾਂ ਹੈ ਪਰ ਨਾਲ ਹੀ ਇਸ ਰਿਸ਼ਤੇ ਪ੍ਰਤੀ ਛਟਪਟਾਹਟ ਵੀ। ਵਿਆਹ ਸਿਰਫ਼ ਜਿਸਮ ਤੱਕ ਸੀਮਿਤ ਹੈ। ਮਨ ਫੇਰਿਆਂ ਦੇ ਬੰਧਨ ਵਿਚ ਨਹੀਂ ਬੱਝ ਰਿਹਾ। ਹਰ ਕੋਈ ਵਿਆਹਿਆ ਇਕ ਨਾਲ ਹੈ, ਸੋਚਦਾ ਦੂਜੇ ਬਾਰੇ ਹੈ ਤੇ ਸ਼ਾਇਦ ਉਡੀਕਦਾ ਤੀਜੇ ਨੂੰ ਹੈ। ਹਲਕੇ ਫੁਲਕੇ ਅੰਦਾਜ਼ ਵਿਚ ਵਿਆਹ, ਸੈਕਸ ਅਤੇ ਨੈਤਿਕਤਾ ਵਰਗੇ ਮੁੱਦਿਆਂ ਨੂੰ ਪਾਲੀ ਨੇ ਜਿਸ ਦਾਰਸ਼ਨਿਕ ਗੰਭੀਰਤਾ ਨਾਲ ਚਿਤਰਿਆ ਹੈ, ਉਸ ਨਾਲ ਇਹ ਨਾਟਕ ਪਾਲੀ ਦੇ ਹੁਣ ਤੱਕ ਦੇ ਨਾਟਕ-ਜਗਤ ਦਾ ਹੀ ਨਹੀਂ, ਸਗੋਂ ਹੁਣ ਤੱਕ ਦੇ ਪੰਜਾਬੀ ਨਾਟਕ ਦੀ ਵੀ ਸਿਖ਼ਰ ਬਣ ਗਿਆ ਹੈ।

View Photos




Usnu Kahin

ਉਸਨੂੰ ਕਹੀਂ


Full Length
Punjabi, Hindi
1993
First Staged in 1993

Tell Him - Responsibilities don't finish by running away from them rather they turn into distress and sufferings. In fight against Britishers, Aatu deceived his friend Raja, another freedom fighter and managed to get medals. Later, his repentance becomes such strong that the famous drum master Aatu started having panic attacks by just looking at his drum. Finally, this trauma takes his life.

ਅਸੀਂ ਜਿਨ੍ਹਾਂ ਜ਼ਿੰਮੇਵਾਰੀਆਂ ਤੋਂ ਛੁਪ ਜਾਂਦੇ ਹਾਂ, ਉਹ ਖ਼ਤਮ ਨਹੀਂ ਹੋ ਜਾਂਦੀਆਂ। ਸਗੋਂ ਇਕ ਸੰਤਾਪ ਦੇ ਰੂਪ ਵਿਚ ਸਾਡੇ ਸਿਰ ਚੜ੍ਹ ਬੋਲਦੀਆਂ ਹਨ। ਅੰਗਰੇਜ਼ਾਂ ਦੇ ਖ਼ਿਲਾਫ਼ ਜੰਗ ਵਿਚ ਆਤੂ ਨੇ ਆਪਣੇ ਸੁਤੰਤਰਤਾ ਸੰਗਰਾਮੀ ਦੋਸਤ ਰਾਜੇ ਨੂੰ ਧੋਖਾ ਦੇ ਕੇ ਤਮਗੇ ਹਾਸਿਲ ਕਰਨੇ ਪਏ ਪਰ ਇਸਦਾ ਪਛਤਾਵਾ ਇੰਨਾ ਡੂੰਘਾ ਹੋ ਗਿਆ ਕਿ ਵੀਹ ਵੀਹ ਪਿੰਡਾਂ ਦੇ ਮੰਨੇ-ਪ੍ਰਮੰਨੇ ਢੋਲੀ ਆਤੂ ਨੂੰ ਢੋਲ ਵੇਖ ਕੇ ਹੀ ਗਸ਼ ਪੈਣਾ ਸ਼ੁਰੂ ਹੋ ਗਿਆ। ਇੱਥੋਂ ਤੱਕ ਕਿ ਉਸਨੂੰ ਇਹ ਸੰਤਾਪ ਮਨੋਂ ਲਾਹੁਣ ਲਈ ਜਾਨ ਦੇਣੀ ਪਈ। ਪਾਲੀ ਦੇ ਬਿਹਤਰੀਨ ਨਾਟਕਾਂ ਵਿਚੋਂ ਇਕ।






Kee Tuhanu Koi Cheekh Sunai Nahi De Rahi

ਕੀ ਤੁਹਾਨੂੰ ਕੋਈ ਚੀਖ਼ ਸੁਣਾਈ ਨਹੀਂ ਦੇ ਰਹੀ!


Full Length
Punjabi
1991
First Staged in 1991

Can't You Hear the Screaming - The whole world is burning and yet people are passively enjoying waiting for the fire to be blown out itself. Play importantly discloses the reality of masked leaders and pseudo well wishers of people during the 'royal- religious jeopardy' episode happened in last decades of 20th century. The play on one hand is a satire and on the other, a wonderful poem full of pathos.

ਦੁਨੀਆਂ ਸੜ ਰਹੀ ਹੈ ਤੇ ਲੋਕ ਬੈਠੇ ਸੰਵਾਦਾਂ ਦੀਆਂ ਬੰਸਰੀਆਂ ਵਜਾ ਰਹੇ ਨੇ। ਇਸ ਝਾਕ ਵਿਚ ਕਿ ਅੱਗ ਆਪਣੇ ਆਪ ਬੁੱਝ ਜਾਵੇਗੀ। ਖ਼ਾਸ ਕਰਕੇ ਇਹ ਨਾਟਕ ਵੀਹਵੀਂ ਸਦੀ ਦੇ ਆਖ਼ਰੀ ਦਹਾਕਿਆਂ ਵਿਚ ਪੰਜਾਬ ਉਪਰ ਬਣੇ ਰਾਜਸੀ-ਧਾਰਮਿਕ ਸੰਕਟ ਦੇ ਪ੍ਰਸੰਗ ਵਿਚ ਤਥਾਕਥਿਤ ਆਗੂਆਂ ਅਤੇ ਲੋਕ-ਹਿਤੈਸ਼ੀਆਂ ਦੀ ਪੋਲ ਖੋਲ੍ਹਦਾ ਹੈ। ਨਾਟਕ ਵਿਚ ਜਿੱਥੇ ਇਕ ਪਾਸੇ ਸਿਰੇ ਦਾ ਵਿਅੰਗ ਹੈ, ਦੂਜੇ ਪਾਸੇ ਉਦਾਸ ਕਰ ਦੇਣ ਵਾਲੀ ਕਵਿਤਾ ਹੈ।






Phullan Nu Kitaban Wich Na Rakho (CHILDREN'S PLAY)

ਫੁੱਲਾਂ ਨੰ ਕਿਤਾਬਾਂ ਵਿਚ ਨਾ ਰੱਖੋ (ਬਾਲ ਨਾਟਕ)


Full Length
Punjabi
1991
First Staged in 1991

Don't Keep the Flowers in Books - The urge to excel in the rat race of materialism is so strong that moral values, relationships and social norms are brushed aside by man. In spite of this, when the goals are not met with then the children bear the burden of achieving the targets. Results being that especially in Indian society the dreams and the happiness of childhood are lost under the cruel burden of books. Pali has tried to highlight this issue by delving deep into the problem through this play.

ਇਸ ਪਦਾਰਥਵਾਦੀ ਦੌਰ ਦੇ ਮਾਨਵ ਅੰਦਰ ਅੱਗੇ ਵਧਣ ਦੀ ਚੂਹੇ-ਦੌੜ ਇੰਨੀ ਜ਼ਿਆਦਾ ਹੈ ਕਿ ਉਹ ਕਿਸੇ ਮਰਯਾਦਾ, ਰਿਸ਼ਤੇ ਅਤੇ ਸਮਾਜਿਕ ਮੁੱਲ ਦੀ ਪ੍ਰਵਾਹ ਨਹੀਂ ਕਰਦਾ। ਫਿਰ ਵੀ ਜਦ ਉਹ ਅੱਗੇ ਨਹੀਂ ਵਧ ਸਕਦਾ ਤਾਂ ਆਪਣੀ ਇਹ ਅਧੂਰੀ ਦੌੜ ਆਪਦੇ ਬੱਚਿਆਂ ਦੇ ਸਿਰ ਤੇ ਸੁਆਰ ਹੋ ਕੇ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਿੱਟੇ ਵਜੋਂ, ਖ਼ਾਸ ਕਰਕੇ ਭਾਰਤੀ ਸਮਾਜ ਅੰਦਰ ਬੱਚਿਆਂ ਦਾ ਬਚਪਨ, ਉਨ੍ਹਾਂ ਦੇ ਹਾਸੇ ਅਤੇ ਕੋਮਲ ਸੁਪਨੇ ਬਸਤਿਆਂ ਦੇ ਭਾਰ ਹੇਠਾਂ ਦਬ ਕੇ ਰਹਿ ਜਾਂਦੇ ਹਨ। ਪਾਲੀ ਇਸ ਨਾਟਕ ਵਿਚ ਉਪਰੋਕਤ ਸਮੱਸਿਆ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਦਾ ਹੈ।